- ਸਿੱਧਾ ਕਰਜਾ ਸਕੀਮ--------------------- 50,000/-ਰੁਪੈ ਤੱਕ ........5%
- 50,000/-ਰੁ: ਤੋਂ ਉਪਰ .....8%
- ਐਨ.ਐਸ.ਐਫ.ਡੀ.ਸੀ.ਸਕੀਮ ਅਧੀਨ 6% ਅਪਟੂ 5.00 ਲੱਖ ਤੱਕ , 5.00 ਲੱਖ ਤੋਂ ਜਿਆਦਾ ਵਾਸਤੇ 10% ਤੱਕ ਰਕਮ ਦੇ ਹਿਸਾਬ ਨਾਲ |ਦੇਰੀ ਨਾਲ ਅਦਾਇਗੀ ਕਰਨ ਤੇ 5% ਦੰਡ ਵਿਆਜ ਲਿਆ ਜਾਂਦਾ ਹੈ।
- ਐਨ.ਐਸ.ਕੇ.ਐਫ.ਡੀ.ਸੀ.ਸਕੀਮ ਅਧੀਨ 6%|
- ਐਨ.ਐਚ.ਐਫ.ਡੀ.ਸੀ. ਸਕੀਮ ਅਧੀਨ ---------------- 50,000/-ਰੁਪੈ ਤੱਕ 5%, 50001/-ਰੁਪੈ ਤੋਂ 5.00 ਲੱਖ ਤੱਕ 6%, 5.00 ਲੱਖ ਤੋਂ ਵੱਧ 8%|
- ਬੈਂਕ ਟਾਈ-ਅਪ ਸਕੀਮ ਅਧੀਨ--------------------ਇਸ ਸਕੀਮ ਅਧੀਨ ਨਿਗਮ ਕੇਵਲ ਸਬਸਿਡੀ ਹੀ ਦੇਂਦਾ ਹੈ। ਕਰਜਾ ਬੈਂਕ ਪਾਸੋਂ ਦਿੱਤਾ ਜਾਂਦਾ ਹੈ।
ਸਵਾਲ
Block main
ਪ੍ਰਸ਼ਨ: ਕਰਜੇ ਤੇ ਵਿਆਜ਼ ਦੀ ਕੀ ਦਰ ਹੈ?
ਉੱਤਰ:
ਪ੍ਰਸ਼ਨ: ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਜਾਰੀ ਕਰਨ ਲਈ ਸਮਰੱਥ ਅਧਿਕਾਰੀ ਕੌਣ ਹੁੰਦਾ ਹੈ?
ਉੱਤਰ:
ਐਸ.ਡੀ.ਐਮ. ਜਾਂ ਤਹਿਸੀਲਦਾਰ।
ਪ੍ਰਸ਼ਨ: ਜੇਕਰ ਕੋਈ ਅਪੰਗ ਵਿਅਕਤੀ ਦੇ ਨਾਲ-ਨਾਲ ਗੈਰ ਅਨੁਸੂਚਿਤ ਜਾਤੀ ਦਾ ਹੈ ਕੀ ਉਹ ਕਰਜਾ ਪ੍ਰਾਪਤ ਕਰਨ ਦੇ ਯੋਗ ਹੈ?
ਉੱਤਰ:
ਹਾਂ ਨਾਨ ਸ਼ਡਿਊਲ ਕਾਸਟ ਲਾਭਪਾਤਰੀ ਅਪੰਗ ਵਿਅਕਤੀ ਜੇਕਰ ਕਰਜੇ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਤਾਂ ਉਹ ਕਰਜਾ ਲੈ ਸਕਦਾ ਹੈ।
ਪ੍ਰਸ਼ਨ: ਕਿਸ ਤਰ੍ਹਾਂ ਦੀ ਸਕਿਉਰਟੀ/ਸ਼ੋਰਟੀ ਕਰਜੇ ਲਈ ਦਿੱਤੀ ਜਾਂਦੀ ਹੈ?
ਉੱਤਰ:
ਕੋਈ ਅਚੱਲ ਭਾਰਮੁਕਤ ਜਾਇਦਾਦ ਜਾਂ ਕਿਸੇ ਵੀ ਪੱਕੇ ਸਰਕਾਰੀ ਕਰਮਚਾਰੀ ਦੀ ਜ਼ਾਮਨੀ।
ਪ੍ਰਸ਼ਨ: ਕੀ ਜੁਆਇੰਟ ਜ਼ਮਾਨਤ ਮੰਨਜੂਰ ਕੀਤੀ ਜਾਂਦੀ ਹੈ
ਉੱਤਰ:
ਹਾਂ, ਮੰਨਜੂਰ ਕੀਤੀ ਜਾਂਦੀ ਹੈ।
ਪ੍ਰਸ਼ਨ: ਕਰਜਾ ਲੈਣ ਲਈ ਕਿਹੜੇ ਦਸਤਾਵੇਜ ਲੋੜੀਂਦੇ ਹਨ?
ਉੱਤਰ:
- ਕਰਜਾ ਬਿਨੈਪੱਤਰ(ਫਾਰਮ) ਕਿਸੇ ਸਮਰੱਥ ਅਧਿਕਾਰੀ ਪਾਸੋਂ ਤਸਦੀਕ ਹੋਵੇ।
- ਤਸਦੀਕਸ਼ੁਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਦੀ ਕਾਪੀ।
- ਰਹਿਣ ਕੀਤੀ ਜਾਣ ਵਾਲੀ ਜਾਇਦਾਦ ਦੀ ਕੀਮਤ ਵਜੋਂ ਸਰਟੀਫਿਕੇਟ।
- ਜਾਇਦਾਦ ਦਾ ਨਕਸ਼ਾ।
- ਜੇਕਰ ਜਾਇਦਾਦ ਜਰ ਖਰੀਦ ਹੈ ਤਾਂ ਉਸਦੀ ਰਜਿਸਟਰੀ ਨੱਥੀ ਹੋਵੇ।
- ਕਰਜਾ ਲੈਣ ਸਬੰਧੀ ਹਲਫੀਆ ਬਿਆਨ ।
- ਤਿੰਨ ਤਸਦੀਕਸ਼ੁਦਾ ਫੋਟੋਆਂ। ਜੇਕਰ ਕਰਜੇ ਵਿੱਚ ਸਰਵਿਸ ਸ਼ੋਰਟੀ ਹੈ ਤਾਂ ਸਬੰਧਤ ਦਫਤਰ ਪਾਸੋਂ ਸੈਲਰੀ ਸਰਟੀਫਿਕੇਟ, ਸ਼ੋਰਟੀ ਬਾਂਡ, ਸਰਵਿਸ ਬੁੱਕ ਵਿੱਚ ਇੰਦਰਾਜ਼ ਵੀ ਕਰਵਾਇਆ ਜਾਣਾ ਹੁੰਦਾ ਹੈ।
- ਇਮਪਲਾਇਅਰ ਵੱਲੋਂ ਸਰਟੀਫਿਕੇਟ ਕਿ ਉਹ ਕਿਸ਼ਤਾਂ ਨਾ ਮੋੜਨ ਦੀ ਹਾਲਤ ਵਿੱਚ ਕਰਜੇ ਦੀ ਵਾਪਸੀ ਉਸ ਦੀ ਅਤਿਮ ਅਦਾਇਗੀ/ ਡਿਊਜ਼ ਵਿੱਚੋਂ ਕੱਟ ਲਵੇਗਾ।
- ਜਾਇਦਾਦ ਸਬੰਧੀ ਨਵੀਂ ਫਰਦ ਜਮਾਂਬੰਦੀ ਸ਼ਾਮਿਲ ਕੀਤੀ ਜਾਵੇ।
ਪ੍ਰਸ਼ਨ: ਕਰਜੇ ਦੀ ਅਦਾਇਗੀ ਵਿੱਚ ਕਿੰਨਾ ਸਮਾਂ ਲਗਦਾ ਹੈ।
ਉੱਤਰ:
ਜੇਕਰ ਕਰਜਾ ਕੇਸ ਹਰ ਪੱਖੋਂ ਮੁਕੰਮਲ ਹੈ ਤਾਂ ਕਰਜੇ ਦੀ ਅਦਾਇਗੀ 45 ਕੰਮਕਾਜੀ ਦਿਨਾਂ ਵਿੱਚ ਜਾਂ ਇਸ ਤੋਂ ਪਹਿਲਾਂ ਕਰ ਦਿੱਤੀ ਜਾਂਦੀ ਹੈ।ਉਪਰੰਤ 60 ਕੰਮਕਾਜੀ ਦਿਨਾਂ ਵਿਚ ਫੰਡ ਉਪਲਬਧ ਹੋਣ ਤੇ ਅਦਾਇਗੀ ਕਰ ਦਿੱਤੀ ਜਾਂਦੀ ਹੈ
ਪ੍ਰਸ਼ਨ: ਕਰਜਾ ਲੈਣ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ?
ਉੱਤਰ:
- ਸਿੱਧਾ ਕਰਜਾ ਸਕੀਮ---------------------18 ਤੋਂ 50 ਸਾਲ
- ਐਨ.ਐਸ.ਐਫ.ਡੀ.ਸੀ ਸਕੀਮ ਅਧੀਨ---------------ਉਹੀ
- ਐਨ.ਐਸ.ਕੇ. ਐਫ.ਡੀ.ਸੀ ਸਕੀਮ ਅਧੀਨ -------------ਉਹੀ
- ਐਨ.ਐਚ.ਐਫ.ਡੀ.ਸੀ ਸਕੀਮ ਅਧੀਨ---------------ਉਮਰ ਦੀ ਕੋਈ ਸੀਮਾ ਨਹੀਂ ਹੈ। ਬੈਕ ਟਾਈਅਪ ਸਕੀਮ ਅਧੀਨ--------- ਬੈਂਕ ਪਾਲਿਸੀ ਮੁਤਾਬਿਕ
- ਮਲੀਨ ਧੰਦਾ ਕਰਨ ਵਾਲਿਆਂ ਦੇ ਮੁੜ ਬਸੇਵੇ ਲਈ ਸਵੈ-ਰੁਜਗਾਰ ਸਕੀਮ ਅਧੀਨ ਭਾਰਤ ਸਰਕਾਰ ਨੈਸ਼ਨਲ ਕਾਰਪੋਰੇਸ਼ਨ ਦੀ ਪਾਲਿਸੀ ਮੁਤਾਬਿਕ।
ਪ੍ਰਸ਼ਨ: ਕਰਜੇ ਦੀ ਵੱਧ ਤੋਂ ਵੱਧ ਹੱਦ ਕੀ ਹੈ?
ਉੱਤਰ:
- ਸਿੱਧਾ ਕਰਜਾ ਸਕੀਮ 10.00 ਲੱਖ ਤੱਕ। ਜ਼ਮੀਨ ਖਰੀਦਣ ਲਈ 30:00 ਲੱਖ ਤੱਕ।
- ਐਨ.ਐਸ.ਐਫ.ਡੀ.ਸੀ ਸਕੀਮ ਅਧੀਨ ਵੱਧ ਤੋੱ ਵੱਧ 30.00 ਲੱਖ ਰੁਪੈ।
- ਬੀ.ਟੀ.ਐਸ.ਸਕੀਮ ਅਧੀਨ ਪ੍ਰੋਜੈਕਟ ਲਾਗਤ ਅਨੁਸਾਰ ਜੋ ਬੈਂਕ ਵੱਲੋਂ ਮੰਨਜੂਰ ਕੀਤਾ ਜਾਵੇ।
- ਐਨ.ਐਚ.ਐਫ.ਡੀ.ਸੀ ਲਈ ਵੱਧ ਤੋਂ ਵੱਧ 7.50 ਲੱਖ ਤੱਕ।
- ਐਨ.ਐਸ.ਕੇ .ਐਫ.ਡੀ.ਸੀ ਸਕੀਮ ਅਧੀਨ 15.00 ਲੱਖ ਤੱਕ।