ਕਾਰਪੋਰੇਸ਼ਨ ਦੀ ਵਸੂਲੀ ਦੀ ਕਾਰਜਵਿਧੀ
Block main
ਕਰਜਾ ਅਦਾੲਗੀ ਸਮੇਂ ਕਰਜਦਾਰ ਨੂੰ ਕਿਸ਼ਤਾਂ ਮੋੜਨ ਦੀਆਂ ਤਰੀਕਾਂ ਅਤੇ ਰਕਮ ਦਰਸਾਉਂਦਾ ੲੱਕ ਵਸੂਲੀ ਚਾਰਟ ਦਿੱਤਾ ਜਾਂਦਾ ਹੈ। ਕਰਜਦਾਰ ਕਿਸ਼ਤਾਂ ਦੀ ਰਕਮ ਮੁੱਖ ਦਫਤਰ ਜਾਂ ਸਬੰਧਤ ਜਿਲਾ੍ਹ ਦਫਤਰ ਵਿੱਚ ਜਮਾਂ ਕਰਵਾ ਸਕਦਾ ਹੈ ਅਤੇ ਉਸ ਵੱਲੋਂ ਜਮਾਂ ਕਰਵਾਈ ਰਕਮ ਦੀ ਉਸ ਨੂੰ ਰਸੀਦ ਦਿੱਤੀ ਜਾਂਦੀ ਹੈ। ਜੇਕਰ ਕਰਜਦਾਰ ਸਮੇਂ ਸਿਰ ਵਸੂਲੀ ਜਮਾਂ ਨਹੀਂ ਕਰਾਉਂਦਾ ਤਾਂ ਉਸ ਪਾਸੋਂ ਡਿਫਾਲਟਰ ਸਮੇਂ ਦਾ ਆਮ ਵਿਆਜ ਤੋਂ ੲਲਾਵਾ ੫% ਜੁਰਮਾਨਾ ਵੀ ਲਿਆ ਜਾਂਦਾ ਹੈ। ਕਿਸ਼ਤਾਂ ਜਮਾਂ ਕਰਵਾਉਣ ਲਈ ਉਸ ਨੂੰ ਡਾਕ ਰਾਹੀਂ ੲੱਕ ਸਧਾਰਨ ਨੋਟਿਸ ਵੀ ਜਾਰੀ ਕੀਤਾ ਜਾਂਦਾ ਹੈ । ਕਰਜਦਾਰ ਜੇਕਰ ਸਧਾਰਨ ਨੋਟਿਸ ਤੇ ਕਿਸਤਾਂ ਨਹੀਂ ਮੋੜਦਾ, ਤਾਂ ਉਸਨੂੰ ਸਹਿ- ਨੋਟਿਸ (ਜੁਆੲੰਟ ਨੋਟਿਸ) ਜਾਰੀ ਕੀਤਾ ਜਾਂਦਾ ਹੈ। ਸਹਿ- ਨੋਟਿਸ ਤੋਂ ਬਾਅਦ ਵੀ ਕਰਜਦਾਰ ਕਿਸ਼ਤਾਂ ਜਮਾਂ ਨਹੀਂ ਕਰਵਾਉਂਦਾ ਤਾਂ ਕਾਰਪੋਰੇਸ਼ਨ ਵੱਲੋ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਂਦਾ ਹੈ। ਜੇਕਰ ਕਰਜਦਾਰ ਲਗਾਤਾਰ ਛੇ ਕਿਸ਼ਤਾਂ ਜਾਂ ੲੱਕ ਸਾਲ ਵਿੱਚ ਕੋਈ ਵਸੂਲੀ ਜਮਾਂ ਨਹੀਂ ਕਰਵਾਉਂਦਾ ਤਾਂ ਉਸ ਸੂਰਤ ਵਿੱਚ ਕਰਜਦਾਰ ਨੂੰ ੲੱਕ-ਮੁੱਠ ਵਸੂਲੀ ਨੋਟਿਸ ਜਾਰੀ ਕੀਤਾ ਜਾਂਦਾ ਹੈ। ਜੇਕਰ ਕਰਜਦਾਰ ਵੱਲੋਂ ਕਰਜੇ ਦੀ ਕੁਵਰਤੋਂ ਕੀਤੀ ਜਾਂਦੀ ਹੈ ਤਾਂ ਵੀ ਉਸਨੂੰ ੲੱਕ ਮੁੱਠ ਵਸੂਲੀ ਜਮਾਂ ਕਰਵਾਉਣ ਦਾ ਨੋਟਿਸ ਜਾਰੀ ਕੀਤਾ ਜਾਂਦਾ ਹੈ ਅਤੇ ਕਰਜਾ ਦੇਣ ਦੀ ਮਿਤੀ ਤੋਂ ਬਣਦਾ ਦੰਡ ਵਿਆਜ ਵੀ ਵਸੂਲਿਆ ਜਾਂਦਾ ਹੈ।ਜੇਕਰ ੲੱਕ ਮੁੱਠ ਵਸੂਲੀ ਨੋਟਿਸ ਜਾਰੀ ਕਰਨ ਤੋੋਂ ਬਾਅਦ ਵੀ ਕਰਜਦਾਰ ਵਸੂਲੀ ਜਮਾਂ ਨਹੀਂ ਕਰਵਾਉਂਦਾ ਤਾਂ ਉਸਨੂੰ ੲੱਕ ਆਖਰੀ ਨੋਟਿਸ ਜਾਰੀ ਕੀਤਾ ਜਾਂਦਾ ਹੈ । ੲਸ ਨੋਟਿਸ ਵਿੱਚ ਸਪਸ਼ਟ ਕਰ ਦਿੱਤਾ ਜਾਂਦਾ ਹੈ ਕਿ ਜੇਕਰ ਉਹ ਹੁਣ ਵੀ ਕਿਸ਼ਤਾਂ ਜਮਾਂ ਨਹੀਂ ਕਰਵਾਉਂਦਾ ਤਾਂ ਉਸ ਦਾ ਕੇਸ ਏ.ਐਲ.ਆਰ.ਅਧੀਨ ਵਸੂਲੀ ਕਰਨ ਲਈ ਸਬੰਧਤ ਐਸ.ਡੀ.ਐਮ (ਸੀ) ਨੂੰ ਕਰਜਾ ਨਿਰਧਾਰਤ ਕਰਨ ਲਈ ਭੇਜ਼ ਦਿੱਤਾ ਜਾਂਦਾ ਹੈ ਅਤੇ ਐਸ.ਡੀ.ਐਮ (ਸੀ) ਵੱਲੋਂ ਕਰਜਾ ਨਿਰਧਾਰਤ ਕਰਨ ਉਪਰੰਤ ਵਸੂਲੀ ਕਰਨ ਲਈ ਕੇਸ ਸਬੰਧਤ ਕੁਲੈਕਟਰ ਨੂੰ ਭੇਜ਼ ਦਿੱਤਾ ਜਵੇਗਾ ਹੈ। ਕਰਜਦਾਰ ਵੱਲੋਂ ਮੂਲ ਅਤੇ ਵਿਆਜ/ਜੁਰਮਾਨਾ ਵਿਆਜ ਜਮਾਂ ਕਰਾਉਣ ਉਪਰੰਤ ਉਸਨੂੰ ਨੋ-ਡਿਊ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਂਦਾ ਹੈ।