ਐਨ.ਐਚ.ਐਫ.ਡੀ.ਸੀ. ਦੇ ਸਹਿਯੋਗ ਨਾਲ ਚਲਾਈਆਂ ਜਾ ਰਹੀਆਂ ਸਕੀਮਾਂ
Block main
ਐਨ.ਐਚ.ਐਫ.ਡੀ.ਸੀ. ਦੇ ਸਹਿਯੋਗ ਨਾਲ ਕਰਜਾ ਸਕੀਮ
ਇਸ ਨਿਗਮ ਨੂੰ ਐਨ.ਐਚ.ਐਫ.ਡੀ.ਸੀ. ਦੀ ਚੈਨੇਲਾਈਜਿੰਗ ਅਜੰਸੀ, ਰਾਜ ਦੇ ਦਿਵਆਂਗ ਲੋਕਾਂ (Handicapped) ਨੂੰ ਸਵੈ ਰੋਜਗਾਰ ਦੀਆਂ ਆਮਦਨ ਵਧਾਉਣ ਸਕੀਮਾਂ ਲਈ ਕਰਜੇ ਦੇਣ ਵਾਸਤੇ, ਨਾਮਜਦ ਕੀਤਾ ਗਿਆ ਹੈ। ਕਾਰਪੋਰੇਸ਼ਨ ਪੰਜਾਬ ਰਾਜ ਵਿੱਚ ਅਪੰਗ ਵਿਅਕਤੀਆਂ ਦੇ ਆਰਥਿਕ ਪੱਧਰ ਵਿੱਚ ਸੁਧਾਰ ਲਈ ਰਾਸ਼ਟਰੀ ਹੈਂਡੀਕੈਪਡ ਵਿੱਤ ਅਤੇ ਵਿਕਾਸ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਕਰਜੇ ਵੰਡ ਰਹੀ ਹੈ।
ਯੋਗਤਾ:-
ਕੋਈ ਵੀ ਵਿਅਕਤੀ 18 ਤੋਂ 60 ਸਾਲ ਦਾ ਜੋ 40% ਜਾਂ ਉਸ ਤੋਂ ਵੱਧ ਦਿਵਆਂਗ ਹੋਵੇ ਕਰਜਾ ਲੈਣ ਦੇ ਯੋਗ ਹੈ।
ਸਲਾਨਾ ਆਮਦਨ :-
ਕਰਜਾ ਲੈਣ ਲਈ ਸਲਾਨਾ ਆਮਦਨ ਦੀ ਕੋਈ ਹੱਦ ਨਹੀਂ ਹੈ ਪਰ ਕਾਰਪੋਰੇਸ਼ਨ ਇਹ ਯਕੀਨੀ ਬਣਾਏਗੀ ਕਿ 90% ਕਰਜਦਾਰ 5.00 ਲੱਖ ਸਲਾਨਾ ਆਮਦਨ ਤੋਂ ਘੱਟ ਵਾਲੇ ਹੋਣੇ ਚਾਹੀਦੇ ਹਨ।
ਫੰਡਿੰਗ ਪੈਟਰਨ:-
ਐਨ.ਐਚ.ਐਫ.ਡੀ.ਸੀ. ਸ਼ੇਅਰ
50,000/-ਰੁਪਏ ਤੱਕ 100% -
50,001 ਤੋ 1.00 ਲੱਖ ਤੱਕ- 95%
1.00 ਲੱਖ ਤੋ 5.00 ਲੱਖ ਤੱਕ 90%
5.00 ਲੱਖ ਤੋਂ ਵੱਧ 85%
ਬਾਕੀ ਦਾ ਹਿਂਸਾ ਲਾਭਪਾਤਰੀ ਅਤੇ ਕਾਰਪੋਰੇਸਨ ਵਲੋ ਪਾਇਆ ਜਾਂਦਾ ਹੈ
ਕਰਜਾ ਲੈਣ ਦੀ ਵਿਧੀ:-
ਕੋਈ ਵੀ 40% ਤੋਂ ਵੱਧ ਦਿਵਆਂਗ ਵਿਅਕਤੀ ਜੋ ਕਰਜਾ ਲੈਣਾ ਚਾਹੁੰਦਾ ਹੈ ਕਾਰਪੋਰੇਸ਼ਨ ਦੇ ਜਿਲ੍ਹਾ ਦਫਤਰਾਂ ਤੋਂ ਕਰਜਾ ਫਾਰਮ ਮੁਫਤ ਲੈ ਸਕਦਾ ਹੈ। ਕਰਜਾ ਫਾਰਮ ਮੁਕੰਮਲ ਤੌਰ ਤੇ ਭਰਕੇ ਖੇਤਰੀ ਦਫਤਰ ਵਿਖੇ ਜਮਾਂ ਹੁੰਦਾ ਹੈ। ਉਸ ਤੋ ਬਾਦ ਕਰਜਾ ਕੇਸ ਸਕਰੀਨਿੰਗ ਕਮੇਟੀ ਵਿੱਚ ਸਕਰੂਟਿਨਿੰਗ ਲਈ ਜਾਂਦਾ ਹੈ। ਫਿਰ ਕੇਸ ਮੰਨਜੂਰੀ ਲਈ ਮੁੱਖ ਦਫਤਰ ਭੇਜਿਆ ਜਾਂਦਾ ਹੈ। ਕਰਜਾ ਕੇਸ ਮੰਨਜੂਰੀ ਉਪਰੰਤ ਰਹਿਣ ਨਾਮਾ ਕੀਤੇ ਜਾਣ ਲਈ ਫਿਰ ਵਾਪਿਸ ਖੇਤਰੀ ਦਫਤਰ ਭੇਜਿਆ ਜਾਂਦਾ ਹੈ। ਉਸ ਤੋਂ ਬਾਦ ਸਾਰੀਆਂ ਜਰੂਰਤਾਂ ਪੂਰੀਆਂ ਕਰਵਾਉਣ ਮਗਰੋਂ ਅਦਾਇਗੀ ਕੀਤੀ ਜਾਂਦੀ ਹੈ। ਇਸਤਰੀਆਂ ਦੇ ਕਰਜਾ ਕੇਸਾਂ ਵਿਚ ਵਿਆਜ ਵਜੋਂ 1% ਦੀ ਛੋਟ ਹੋਵੇਗੀ।
ਹੋਰ ਸੂਚਨਾ ਪ੍ਰਾਪਤ ਕਰਨ ਲਈ ਤੇ ਵੇਖੀ ਜਾ ਸਕਦੀ ਹੈ ਐਨ.ਐਚ.ਐਫ.ਡੀ.ਸੀ. ਦੀ ਵੈਬ ਸਾਈਟ w.w.w nhfdc. Org